agrimachinerypb.com ਪੋਰਟਲ ‘ਤੇ ਆਨਲਾਈਨ ਕਰੋ ਅਪਲਾਈ, 20 ਅਪ੍ਰੈਲ ਤੋਂ 15 ਮਈ ਤੱਕ ਮੌਕਾ
ਫਾਜ਼ਿਲਕਾ, 23 ਅਪ੍ਰੈਲ 2026: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਕਿਸਾਨਾਂ ਨੂੰ ਆਧੁਨਿਕ ਖੇਤੀ ਮਸ਼ੀਨਰੀ ਨਾਲ ਜੋੜਨ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸੀ.ਡੀ.ਪੀ. (CDP) ਅਤੇ ਸਮੈਮ (SMAM) ਸਕੀਮਾਂ ਅਧੀਨ ਸਬਸਿਡੀ ‘ਤੇ ਖੇਤੀ ਮਸ਼ੀਨਰੀ ਦੇਣ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਫਾਜਿਲਕਾ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨ agrimachinerypb.com ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖਰੀ ਤਾਰੀਖ
ਕਿਸਾਨ ਵੀਰ 20 ਅਪ੍ਰੈਲ 2026 ਤੋਂ 15 ਮਈ 2026 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
CDP ਸਕੀਮ ਹੇਠ ਉਪਲਬਧ ਮਸ਼ੀਨਰੀ
ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਹੇਠ ਲਿਖੀਆਂ ਮਸ਼ੀਨਾਂ ‘ਤੇ ਸਬਸਿਡੀ ਦਿੱਤੀ ਜਾਵੇਗੀ:
- ਨਿਊਮੈਟਿਕ ਪਲਾਂਟਰ
- ਸ਼ੂਗਰਕੇਨ ਹਰਵੇਸਟਰ
- ਮੇਜ਼ ਸ਼ੈਲਰ
- ਹਾਈ ਕਲੀਰੈਂਸ ਬੂਮ ਸਪਰੇਅਰ
- ਮੈਨੂਅਲ ਪਾਵਰ ਸਪਰੇਅਰ
- ਸ਼ੂਗਰਕੇਨ ਪਲਾਂਟਰ
- ਇੰਨਫੀਲਡਰ
- ਗਰਾਊਂਡਨਟ ਡਿੱਗਰ
- ਕਾਟਨ ਪਲਾਂਟਰ
- ਮਲਟੀ ਕਰਾਪ ਥਰੈਸ਼ਰ
SMAM ਸਕੀਮ ਹੇਠ ਉਪਲਬਧ ਮਸ਼ੀਨਰੀ
ਵਿਅਕਤੀਗਤ ਕਿਸਾਨਾਂ ਅਤੇ ਕਸਟਮ ਹਾਈਰਿੰਗ ਸੈਂਟਰਾਂ ਲਈ:
- ਡੀ.ਐਸ.ਆਰ. ਮਸ਼ੀਨ
- PTO Operated Bund Former
- ਹਾਈ ਕਲੀਰੈਂਸ ਬੂਮ ਸਪਰੇਅਰ
- PTO Operated Fertilizer Spreader
- ਪੈਡੀ ਟਰਾਂਸਪਲਾਂਟਰ
- ਟਰੈਕਟਰ ਆਪਰੇਟਿਡ ਬੂਮ ਸਪਰੇਅਰ
- ਨਰਸਰੀ ਸੀਡਰ
- ਟਰੈਕਟਰ ਆਪਰੇਟਿਡ ਇਲੈਕਟਰੋਸਟੈਟਿਕ ਸਪਰੇਅਰ
ਕਿਸਾਨਾਂ ਨੂੰ ਹੋਣਗੇ ਵੱਡੇ ਫਾਇਦੇ
ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਆਧੁਨਿਕ ਮਸ਼ੀਨਰੀ ਦੀ ਵਰਤੋਂ ਨਾਲ:
- ਖੇਤੀਬਾੜੀ ਦਾ ਕੰਮ ਸੌਖਾ ਹੋਵੇਗਾ
- ਸਮੇਂ ਦੀ ਬਚਤ ਹੋਵੇਗੀ
- ਮਜ਼ਦੂਰੀ ਖਰਚ ਘਟੇਗਾ
- ਪਾਣੀ ਦੀ ਬਚਤ ਹੋਵੇਗੀ
- ਉਤਪਾਦਨ ਅਤੇ ਮੁਨਾਫਾ ਵਧੇਗਾ
ਕੋਈ ਸਮੱਸਿਆ ਹੋਵੇ ਤਾਂ ਇੱਥੇ ਕਰੋ ਸੰਪਰਕ
ਜੇਕਰ ਅਪਲਾਈ ਕਰਨ ਦੌਰਾਨ ਕੋਈ ਦਿੱਕਤ ਆਉਂਦੀ ਹੈ ਤਾਂ ਕਿਸਾਨ ਆਪਣੇ ਨੇੜਲੇ ਬਲਾਕ ਖੇਤੀਬਾੜੀ ਦਫ਼ਤਰ ਜਾਂ ਸਹਾਇਕ ਖੇਤੀਬਾੜੀ ਇੰਜੀਨੀਅਰ, ਫਾਜਿਲਕਾ ਬਰਾਂਚ ਨਾਲ ਸੰਪਰਕ ਕਰ ਸਕਦੇ ਹਨ।


